ਸਰਕਾਰ ਦੀ ਆਮਦਨੀ ਦਾ ਮੁੱਖ ਸਾਧਨ ਸ਼ਰਾਬ ਦੇ ਠੇਕਿਆਂ ਤੋਂ ਹੋ ਰਹੀ ਕਰੋੜਾਂ ਰੁਪਇਆ ਦੀ ਆਮਦਨੀ ਹੈ। ਏਸੇ ਕਰਕੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਦੇ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਧਾਈ ਜਾ ਰਹੀ ਹੈ, 2006 ਵਿਚ ਪੰਜਾਬ ਵਿੱਚ ਸ਼ਰਾਬ ਦੇ ਠੇਕਿਆਂ ਦੀ ਗਿਣਤੀ 4912 ਸੀ, ਜੋ ਵਧ ਕੇ 2012 ਵਿੱਚ 12,188 ਹੋ ਗਈ। ਜਿਹੜੀ ਪੰਚਾਇਤ ਮਤਾ ਪਾਸ ਕਰਕੇ ਕਹਿੰਦੀ ਸੀ ਕਿ ਸਾਡੇ ਪਿੰਡ ਵਿੱਚ ਠੇਕਾ ਨਾ ਖੋਹਲਿਆ ਜਾਵੇ ਉੱਥੇ ਵੀ ਪੰਜਾਬ ਸਰਕਾਰ ਧੱਕੇ ਨਾਲ਼, ਪੁਲਸ ਦੀ ਸਹਾਇਤਾ ਨਾਲ਼ ਵੀ ਸ਼ਰਾਬ ਦਾ ਠੇਕਾ ਖੋਹਲਦੀ ਹੈ। ਐਸਾ ਨਹੀਂ ਹੋਣਾ ਚਾਹੀਦਾ। ਇੱਕ ਰੀਪੋਰਟ ਅਨੁਸਾਰ ਪੰਜਾਬ ਦੇ ਪਿੰਡਾਂ ਵਿਚ 76.47% ਲੋਕ ਰੋਜ਼ ਸ਼ਰਾਬ ਪੀਣ ਦੇ ਆਦੀ ਹਨ।
ਪੰਜਾਬ ਸਰਕਾਰ ਨੇ, ਪੰਜਾਬ ਹਾਈ ਕੋਰਟ ਵਿੱਚ ਹਲਫਨਾਮਾ ਦਾਖਲ ਕਰਵਾ ਕੇ ਆਪ ਮੰਨਿਆਂ ਸੀ, ਪੰਜਾਬ ਵਿੱਚ 70% ਨੌਜਵਾਨ ਨਸ਼ਿਆਂ ਦੀ ਜਿਲ੍ਹਣ ਵਿੱਚ ਫਸ ਚੁੱਕੇ ਸਨ। ਜਸਟਿਸ ਪਰਮਜੀਤ ਸਿੰਘ ਦੀ ਅਦਾਲਤ ਵਿੱਚ ਪੰਜਾਬ ਸਰਕਾਰ ਨੇ 2009 ਵਿਚ ਹਲਫੀਆ ਬਿਆਨ ਦਾਖਲ ਕਰਵਾਇਆ ਸੀ ਕਿ ਪੰਜਾਬ ਵਿਚ 75% ਨੌਜਵਾਨ ਨਸ਼ਿਆਂ ਦੀ ਬਿਮਾਰੀ ਦੇ ਮਰੀਜ਼ ਹਨ।
ਪੰਜਾਬ ਵਿਚ 2005 ਤੋਂ 2011 ਦੇ ਛੇ ਸਾਲਾਂ ਪੰਜਾਬ ਵਿਚ ਪ੍ਰਤੀ ਜੀ ਪ੍ਰਤੀ ਸਾਲ 2.5 ਲੀਟਰ ਤੋਂ ਵਧਕੇ 4.9 ਲੀਟਰ ਸ਼ਰਾਬ ਦੀ ਵਰਤੋਂ ਹੋ ਗਈ ਸੀ। ਹਰ ਸਾਲ ਇੱਕ ਪੰਜਾਬੀ ਵਿਅਕਤੀ 4.9 ਲੀਟਰ ਸ਼ਰਾਬ ਪੀ ਜਾਂਦਾ ਹੈ।
ਨਸ਼ਿਆਂ ਦੀ ਸੂਚੀ ਬਹੁਤ ਲੰਮੀ ਹੈ। ਕੁਝ ਸਸਤੇ ਤੇ ਸੌਖਿਆਂ ਪਹੁੰਚ ਵਿੱਚ ਆਉਣ ਵਾਲ਼ੇ ਨਸ਼ੇ, ਸਾਧਾਰਨ ਲੋਕਾਂ ਨੂੰ ਨਿਗਲਦੇ ਹਨ। ਮਹਿੰਗੇ ਨਸ਼ੇ ਅਮੀਰਜ਼ਾਦਿਆਂ, ਮੰਤਰੀਆਂ, ਚੇਅਰਮੈਨਾਂ, ਅਫਸਰਾਂ ਦੇ ਵਿਹਲੜ, ਵਿਗੜੇ ਕਾਕਿਆਂ ਦੀ ਅੱਯਾਸ਼ੀ, ਖਰੂਦ ਤੇ ਹਊਮੈ ਨੂੰ ਪੱਠੇ ਪਾਉਂਦੇ ਹਨ।
ਕਰੈਕਸ, ਫੈਂਸੀ, ਲੋਮੋਟਿਲ, ਪਾਰਵਨ ਸਮਾਸ, ਪ੍ਰੋਕਸੀਵਨ, ਡੈਕਸੋਵਨ, ਮਿੱਠੀ ਸਿਗਰਟ, ਸਿਗਰਟ-ਬੀੜੀ, ਜ਼ਰਦਾ, ਗੁਟਖਾ, ਚੁਟਕੀ, ਮਾਊਥ ਫਰੈਸ਼ਨਰ, ਮਾਰਫੀਨ, ਨੌਰਫੀਨ ਦੇ ਟੀਕੇ, ਲੋਮੋਟਿਨ ਦੀਆਂ ਗੋਲੀਆਂ, ਭੰਗ ਦੇ ਪਕੌੜੇ, ਭੰਗ, ਪੋਸਤ, ਡੋਡੇ, ਨੰਬਰੀ ਜ਼ਰਦਾ, ਪੈਟਰੋਲ ਸੁੰਘਣਾ, ਬੂਟਾਂ ਦੀਆਂ ਮੈਲੀਆਂ ਸ਼ਰਾਬ ਸੁੰਘਣਾ, ਥਿੰਨਰ ਰੁਮਾਲ ਨਾਲ ਲਗਾ ਕੇ ਸੁੰਘਣਾ, ਛਿਪਕਲੀ ਦੀ ਪੂੰਛ ਕਟ ਕੇ ਸਾੜ ਕੇ ਖਾਣਾ, ਕਾਲ਼ੇ ਕੀੜਿਆਂ ਨੂੰ ਲੱਡੂਆਂ ਨਾਲ ਖਾਣਾ, ਝੋਨੇ ਨੂੰ ਸਪਰੇਅ ਕਰਨ ਵਾਲ਼ੀ ਮਚੈਟੀ ਵਿੱਚ ਪਾਣੀ ਪਾ ਕੇ ਪੀਣਾ, ਡਿਸਪਰੀਨ ਦੀਆਂ ਗੋਲੀਆਂ ਲਿਮਕਾ ਵਿਚ ਪਾ ਕੇ ਪੀਣਾ, ਬਰੈਡ ਉੱਤੇ ਆਇਓਡੈਕਸ ਲਾ ਕੇ ਖਾਣਾ, ਟੀ.ਡੀ. ਨੈਸਕ, ਨਾਰਫਿਨ, ਫੋਰਟਵਿਨ ਅਤੇ ਪਸ਼ੂਆਂ ਨੂੰ ਲਾਉਣ ਵਾਲ਼ੇ ਟੀਕੇ ਵਰਤਣੇ, ਅਫੀਮ, ਭੁੱਕੀ, ਗਾਂਜਾ, ਚਰਸ, ਸਮੈਕ, ਕੋਕੀਨ, ਬਰਾਊਨ ਸ਼ੂਗਰ, ਹਸ਼ੀਸ਼, ਐਸ.ਐਲ.ਡੀ., ਪਾਨ ਮਸਾਲੇ, ਅੰਗਰੇਜ਼ੀ ਸ਼ਰਾਬ, ਰੂੜੀ ਮਾਰਕਾ ਸ਼ਰਾਬ, ਕੀੜੇ ਮਾਰ ਦਵਾਈਆਂ ਵਾਲ਼ੇ ਠੰਡੇ ਕੋਲਡ ਡਰਿੰਕਸ, ਨਿਹੰਗ ਸਿੰਘਾਂ ਦਾ ਸੁੱਖਾ ਸੁਖਨਿਧਾਨ, ਲਾਰਵਿਨ, ਏਵਲ-75 ਦੇ ਟੀਕੇ। ਕੋਡ ਨਾਮ ਵੀ ਹਨ-ਫੈਂਸੀ ਡਰਿਲ ਨੂੰ ਪੈਪਸੀ, ਕੋਰੈਕਸ ਨੂੰ ਕੋਕ, ਪਰੋਕਸੀਵਨ ਕੈਪਸੂਲ ਨੂੰ ਬਦਾਮ ਕਿਹਾ ਜਾਂਦਾ ਹੈ। ਪਿੰਡ ਵਿਚ ਜਦੋਂ ਭੁੱਕੀ ਦੀ ਗੱਡੀ ਆਉਂਦੀ ਹੈ ਤਾਂ ਕਿਹਾ ਜਾਂਦਾ ਹੈ ਜਹਾਜ਼ ਆ ਗਿਆ। ਧਰਮ ਜਦੋਂ ਅਤਿ ਕਠੋੜ ਫਿਰਕੂ ਤੇ ਘਿਣਾਉਣਾ ਜਨੂੰਨੀ ਬਣ ਜਾਵੇ ਤਾਂ ਉਹ ਵੀ ਨਸ਼ਾ ਹੈ-ਜਹਿਰੀਲੇ ਜਨੂੰਨ ਦਾ ਨਸ਼ਾ। ਕਾਰਲ ਮਾਰਕਸ ਨੇ ਠੀਕ ਕਿਹਾ ਹੈ-ਧਰਮ (ਫਿਰਕੂ ਜਨੂੰਨ) ਜਨ ਸਮੂਹ ਲਈ ਅਫੀਮ ਦੇ ਨਸ਼ੇ ਵਾਂਗ ਹੈ। ਜਿਵੇਂ ਕਿਰਦਾਰ ਤੇ ਬੋਲਾਂ ਸਮੇਤ ਹਰ ਚੀਜ਼ ਵਿੱਚ ਮਿਲਾਵਟ ਹੈ। ਯੂਰੀਆ ਤੇ ਸ਼ੈਂਪੂ ਮਿਲਿਆ ਬਣਾਵਟੀ ਸਾਈਂਥੈਂਟਿਕ ਦੁੱਧ ਆਮ ਵਿਕਦਾ ਹੈ-ਅਸਲੀ ਦੇ ਭਾਅ। ਸੰਸਾਰ ਭਰ ਵਿੱਚ ਸਭ ਤੋਂ ਵੱਧ ਨਕਲੀ ਦਵਾਈਆਂ ਭਾਰਤ ਵਿੱਚ ਬਣਦੀਆਂ ਨੇ ਵਿਕਦੀਆਂ ਹਨ-ਕਰੀਬ 7,000 ਕਰੋੜ ਰੁਪਏ ਦਾ ਸਾਲਾਨਾ ਨਕਲੀ ਦਵਾਈਆਂ ਦਾ ਵਪਾਰ ਹੈ। ਨਸ਼ਿਆਂ ਵਿੱਚ ਮਿਲਾਵਟ ਹੋਣਾ ਕੋਈ ਅਨੋਖੀ ਗੱਲ ਨਹੀਂ। ਬਠਿੰਡਾ ਦੇ ਪੱਤਰਕਾਰ ਚਰਨਜੀਤ ਭੁੱਲਰ ਦੀ ਰਿਪੋਰਟ ਅਨੁਸਾਰ ਪਿੰਡ ਛੰਨਾ ਗੁਲਾਬ ਸਿੰਘ ਵਾਲ਼ਾ ਦਾ ਹਕੀਮ ਗੁਰਦੇਵ ਸਿੰਘ ਪਰਿਵਾਰ, ਪਿਛਲੇ ਤਿੰਨ ਦਹਾਕਿਆਂ ਤੋਂ, ਅਧਰੰਗ ਦੇ ਇਲਾਜ ਲਈ ਅਨਪੜ੍ਹ ਮਰੀਜ਼ਾਂ ਨੂੰ ਡੰਗਰਾਂ ਵਾਲ਼ੇ ਟੀਕੇ ਲਗਾ ਲਗਾ ਕੇ, ਸੈਂਕੜੇ ਮਰੀਜ਼ਾਂ ਦੇ ਗੁਰਦੇ ਖਰਾਬ ਕਰ ਚੁੱਕਾ ਹੈ-ਪਰਿਵਾਰ ਆਪ ਕਰੋੜਪਤੀ ਬਣ ਚੁੱਕਾ ਹੈ।
ਸ਼ਰਾਬ, ਪੰਜਾਬ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲ਼ਾ ਨਸ਼ਾ ਹੈ। ਖੇਤਰ ਤੇ ਵੱਸੋਂ ਦੇ ਅਨੁਪਾਤ ਅਨੁਸਾਰ, ਸ਼ਰਾਬ ਦੀ ਖਪਤ, ਭਾਰਤ ਵਿੱਚ ਹੀ ਨਹੀਂ, ਸੰਸਾਰ ਭਰ ਵਿੱਚੋਂ ਸਭ ਤੋਂ ਵੱਧ ਪੰਜਾਬ ਵਿੱਚ ਹੁੰਦੀ ਹੈ। ਪੰਜਾਬ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਪੰਦਰਾਂ ਹਨ। ਪੰਜਾਬ ਸਰਕਾਰ ਇਹਨਾਂ ਸ਼ਰਾਬ ਫੈਕਟਰੀਆਂ ਨੂੰ 500 ਕਰੋੜ ਰੁਪਏ ਸਹਾਇਤਾ ਦਿੰਦੀ ਹੈ। ਮੰਤਰੀਆਂ, ਸੰਸਦੀ ਸਕੱਤਰਾਂ, ਸਕੱਤਰਾਂ, ਚੇਅਰਮੈਨਾਂ ਤੇ ਅਫ਼ਸਰਾਂ ਦੀਆਂ ਧਾੜਾਂ ਖਜ਼ਾਨਾ ਖਾਲੀ ਕਰਨ ਉੱਤੇ ਲੱਗੀਆਂ ਹੋਈਆਂ ਹਨ। ਸ਼ਰਾਬ ਦੀ ਵੱਧ ਤੋਂ ਵੱਧ ਵਿਕਰੀ ਨਾਲ਼ ਖਾਲੀ ਖਜ਼ਾਨਾ ਭਰਨ ਦਾ ਯਤਨ ਹੈ। ਅੱਠ ਹਜ਼ਾਰ ਨਵੇਂ ਸ਼ਰਾਬ ਦੇ ਠੇਕੇ ਖੋਲ੍ਹੇ ਗਏ ਹਨ। ਪੰਜਾਬ ਵਿੱਚ ਸ਼ਰਾਬ ਪੀਣ ਵਾਲ਼ਿਆਂ ਦੀ ਗਿਣਤੀ ’ਚ ਹਰ ਸਾਲ 20-22% ਵਾਧਾ ਹੋ ਰਿਹਾ ਹੈ। ਇੱਕ ਰਿਪੋਰਟ ਅਨੁਸਾਰ, ਪੰਜਾਬ ਵਿਚ 30 ਕਰੋੜ ਬੋਤਲਾਂ, ਸਲਾਨਾ ਖਪਤ ਹੁੰਦੀਆਂ ਹਨ। ਪੰਜਾਬ ਦੇ 80% ਪਿੰਡਾਂ ਵਿੱਚ ਲੋਕ ਸ਼ਰਾਬ ਆਪ ਕੱਢਦੇ, ਪੀਂਦੇ ਤੇ ਵੇਚਦੇ ਹਨ। ਸਾਲ 2001 ਦੀ ਰੀਪੋਰਟ ਅਨੁਸਾਰ ਪੰਜਾਬ ਵਿੱਚ ਸਾਲ ਵਿੱਚ, 12 ਕਰੋੜ ਰੁਪਏ ਦੀ ਵਿਦੇਸ਼ੀ ਸ਼ਰਾਬ, ਚਾਰ ਕਰੋੜ ਰੁਪਏ ਦੀ ਭਾਰਤੀ ਵਿਸਕੀ, ਦੋ ਕਰੋੜ ਬੋਤਲਾਂ ਬੀਅਰ ਦੀਆਂ ਵਿਕੀਆਂ ਸਨ-2003 ਵਿਚ 19 ਕਰੋੜ ਬੋਤਲਾਂ ਸ਼ਰਾਬ ਦੀਆਂ ਪੰਜਾਬ ਵਿੱਚ ਖਪਤ ਹੋਈਆਂ ਸਨ। ਰਿਪੋਰਟਾਂ ਅਨੁਸਾਰ ਉਜੈਨ ਵਿਖੇ ਕਾਲ਼ ਭੈਰਵੀ ਮੰਦਰ ਵਿੱਚ ਦੇਵੀ ਸ਼ਰਾਬ ਭੇਂਟ ਕੀਤੀ ਜਾਂਦੀ ਹੈ-ਪੁਜਾਰੀ ਬੋਤਲ ਦਾ ਡੱਟ ਖੋਲ੍ਹ ਕੇ ਕਾਲ਼ ਭੈਰਵੀ ਦੇ ਬੁੱਲ੍ਹਾਂ ਨਾਲ਼ ਲਾਉਂਦਾ ਹੈ-ਹੇਠਾਂ ਚਾਂਦੀ ਦਾ ਕਟੋਰਾ ਹੁੰਦਾ ਹੈ। ਸ਼ਰਾਬ ਕਟੋਰੇ ਵਿੱਚ ਜਮਾ ਹੁੰਦੀ ਜਾਂਦੀ ਹੈ-ਫੇਰ ਇਹ ਸ਼ਰਾਬ ਭਗਤਾਂ ਨੂੰ ਪ੍ਰਸ਼ਾਦ ਵਜੋਂ ਦਿੱਤੀ ਜਾਂਦੀ ਹੈ। ਅੰਮਿ੍ਰਤਸਰ ਦੀ ਮਜੀਠਾ ਰੋਡ ਉੱਤੇ ਪਿੰਡ ਭੋਮਾ ਰੋਡੇਸ਼ਾਹ ਦਾ ਮਜ਼ਾਰ ਹੈ-ਸ਼ਰਾਬ ਦਾ ਚੜ੍ਹਾਵਾ ਚੜ੍ਹਾਇਆ ਜਾਂਦਾ ਹੈ। ਸ਼ਰਾਬ ਦਾ ਪ੍ਰਸ਼ਾਦ ਮਿਲਦਾ ਹੈ। ਸਾਲਾਨਾ ਵੱਡਾ ਮੇਲਾ ਲੱਗਦਾ ਹੈ-ਢਾਡੀ, ਰਾਗੀ, ਕਵੀਸ਼ਰੀ ਕਵੀ ਭਾਗ ਲੈਂਦੇ ਹਨ। ਵੱਧ ਪੀ ਕੇ ਕਾਫੀ ਲੋਕ ਮਰਦੇ ਵੀ ਹਨ। ਪੱਟੀ ਨੇੜੇ ਪਿੰਡ ਮਹਿਮੂਦਪੁਰ ਰੋਡੇਸ਼ਾਹ ਦੀ ਕਬਰ ਉੱਤੇ ਸ਼ਰਾਬ ਦਾ ਚੜ੍ਹਾਵਾ ਚੜ੍ਹਾਇਆ ਜਾਂਦਾ ਹੈ-ਸ਼ਰਾਬ ਪ੍ਰਸ਼ਾਦ ਵਜੋਂ ਵਰਤਾਈ ਜਾਂਦੀ ਹੈ। ਕਾਲ਼ਾ ਸੰਘਿਆਂ ਵਿਖੇ ਗੁਰਦੁਵਾਰਾ ਬਾਬਾ ਕਾਹਨਦਾਸ ਵਿਖੇ, ਮੁਰਾਦਾਂ ਪੂਰੀਆਂ ਹੋਣ ਉੱਤੇ ਸ਼ਰਾਬ ਦਾ ਚੜ੍ਹਾਵਾ ਚੜ੍ਹਾਇਆ ਜਾਂਦਾ ਹੈ। ਸ਼ਰਾਬੀਆਂ ਦੇ ਪੱਕੇ ਠੇਕੇ ਉੱਥੇ ਲੱਗੇ ਰਹਿੰਦੇ ਹਨ। ਮੁੰਬਈ ਦੇ ਕਾਲ਼ੀ ਮਾਤਾ ਮੰਦਰ ਵਿਖੇ ਦੇਵੀ ਨੂੰ ਕੁਕੜਾਂ, ਬਕਰਿਆਂ ਦੀ ਬਲੀ ਚੜ੍ਹਾਈ ਜਾਂਦੀ ਹੈ। ਮੀਟ ਦਾ ਪ੍ਰਸ਼ਾਦ ਲੋਕਾਂ ਨੂੰ ਮਿਲਦਾ ਹੈ। ਪਟਿਆਲਾ ਸ਼ਹਿਰ ਸਥਿਤ ਕਾਲ਼ੀ ਦੇਵੀ ਮੰਦਰ ਸਾਹਮਣੇ ਦੇਵੀ ਦੀ ਭੇਟਾਂ ਲਈ ਦਾਰੂ ਦੀਆਂ ਬੋਤਲਾਂ ਫੜੀ, ਲੇਲੇ ਕੁੱਛੜ ਚੁੱਕੀ, ਘੱਟੋ-ਘੱਟ ਦੋ ਮੀਲ ਦੀ ਮਨੁੱਖੀ ਦੇਹਾਂ ਦੀ ਲਾਈਨ ਤੁਸੀਂ ਵੇਖ ਸਕਦੇ ਹੋ (ਅਜੀਤ ਫੋਟੋ 16 ਅਪ੍ਰੈਲ 1997) ਦੇਵੀ ਨੂੰ ਸ਼ਰਾਬ ਤੇ ਮੀਟ ਭੇਂਟ ਕੀਤੇ ਜਾ ਰਹੇ ਹਨ। ਮਿਥਿਹਾਸ ਦੱਸਦਾ ਹੈ ਕਿ ਕਦੀ ਦੇਵਤੇ ਸੋਮ ਰਸ ਪੀਆ ਕਰਦੇ ਸਨ। ਦਾਰੂ ਨੂੰ ਤੇਰਵਾਂ ਰਤਨ ਵੀ ਕਿਹਾ ਗਿਆ ਹੈ।
ਤਰੁਣ ਤੇਜਪਾਲ ਨੇ ਆਪਣੀ ਫਰਜ਼ੀ ਵੈਸਟ ਐਂਡ ਕੰਪਨੀ ਵੱਲੋਂ, ਤਹਿਲਕਾ ਡਾਟ ਕਾਮ ਗੁਪਤ ਅਪਰੇਸ਼ਨ ਵਿੱਚ ਦਿਖਾਇਆ ਸੀ ਕਿ ਮੇਜਰ ਜਰਨਲ ਦੀ ਉੱਚੀ ਪਦਵੀ ਉੱਤੇ ਤਾਇਨਾਤ ਮਨਜੀਤ ਸਿੰਘ ਆਹਲੂਵਾਲੀਆ, ਫੌਜਾਂ ਦੇ ਭੇਦ ਦੱਸਣ ਲਈ ਬਲਿਊ ਲੇਬਲ ਵਿਸਕੀ ਦੀ ਬੋਤਲ ਦੀ ਮੰਗ ਕਰ ਰਿਹਾ ਸੀ। ਫੌਜਾਂ ਦੇ ਭੇਦ ਦੱਸਣ ਲਈ ਹਥਿਆਰਾਂ ਦੇ ਸੌਦਿਆਂ ਵਿੱਚ ਰਿਸ਼ਵਤ ਲੈਂਦੇ ਦਿਖਾਏ ਗਏ, ਕਿਸੇ ਸਿਆਸਤਦਾਨ ਨੂੰ ਤਾਂ ਨਹੀਂ-ਪਰ ਆਹਲੂਵਾਲੀਆ ਸਣੇ, ਸਟਿੰਗ ਕੈਮਰੇ ਵਿਚ ਕੈਦ ਫੌਜੀ ਅਫ਼ਸਰਾਂ ਨੂੰ ਬਹੁਤ ਸਖਤ ਸਜ਼ਾ ਦਿੱਤੀ ਗਈ-ਨੌਕਰੀ ਤੋਂ ਖਾਰਜ ਤੇ ਜੇਲ੍ਹ ਦੀ ਸਜ਼ਾ। ਪਰ ਦਾਗੀ ਸਿਆਸਤਦਾਨ ਅਜ਼ਾਦ ਫਿਰਦੇ ਹਨ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਬੀਰ ਸਿੰਘ ਪੰਨੂ ਦੀ, ਕਮੇਟੀ ਦੀ ਟਾਟਾ ਸੋਮੋ ਗੱਡੀ, ਬਰੇਲੀ ਨੇੜੇ, ਹਾਦਸੇ ਦਾ ਸ਼ਿਕਾਰ ਹੋ ਗਈ। ਬਲਬੀਰ ਸਿੰਘ ਪੰਨੂ ਦੀ ਮੌਤ ਹੋ ਗਈ। ਸ਼੍ਰੋਮਣੀ ਕਮੇਟੀ ਦੀ ਹਾਦਸਾ ਗ੍ਰਸਤ ਗੱਡੀ ਵਿੱਚ, ਸ਼ਰਾਬ ਦੀਆਂ ਤਿੰਨ ਖਾਲੀ ਬੋਤਲਾਂ ਤੇ ਚਾਰ ਭਰੀਆਂ ਬੋਤਲਾਂ ਮਿਲੀਆਂ ਸਨ। ਇਹ ਹਾਦਸਾ 16 ਫਰਵਰੀ 2001 ਨੂੰ ਹੋਇਆ ਸੀ।
ਅਖ਼ਬਾਰਾਂ ਦੀ 28 ਜੂਨ 2004 ਦੀ ਖ਼ਬਰ ਅਨੁਸਾਰ, ਅਕਾਲੀ ਦਲ ਵਿਧਾਇਕ ਮਨਜੀਤ ਸਿੰਘ ਇਲਾਕਾ ਤਰਨਤਾਰਨ ਦੇ ਘਰੋਂ ਸ਼ਰਾਬ ਦੀ ਭੱਠੀ ਫੜੀ ਗਈ ਸੀ-300 ਕਿਲੋ ਲਾਹਨ ਵੀ ਬਰਾਮਦ ਹੋਇਆ ਸੀ-25 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਵੀ ਮਿਲੀਆਂ ਸਨ।
11 ਮਈ 2003 ਨੂੰ ਜੱਥੇਦਾਰ ਭਰਪੂਰ ਸਿੰਘ ਧਨੌਲਾ ਪਾਸੋਂ ਡੇਢ ਕਿਲੋ ਅਫੀਮ ਬਰਾਮਦ ਹੋਈ ਸੀ-6 ਸਤੰਬਰ 2012 ਨੂੰ ਬਰਨਾਲਾ ਵਿਖੇ ਜਥੇਦਾਰ ਧਨੌਲਾ ਨੂੰ ਤਿੰਨ ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ ਹੋਇਆ ਸੀ।
ਉੱਤਰ ਪ੍ਰਦੇਸ਼ ਦੇ ਤਿੰਨ ਬੱਚਿਆਂ ਦੇ ਬਾਪ, ਸ਼ੇਰ ਮੁਹੰਮਦ ਨੇ, ਸ਼ਰਾਬ ਵਿਚ ਧੁੱਤ, ਆਪਣੀ ਸਾਊ ਪਤਨੀ ਨੂੰ ਤਿੰਨ ਵਾਰ ਤਲਾਕ, ਤਲਾਕ, ਤਲਾਕ ਕਹਿ ਦਿੱਤਾ। ਜਦੋਂ ਹੋਸ਼ ਆਈ ਤਾਂ ਮਾਮਲਾ ਮੌਲਵੀਆਂ ਪਾਸ ਸੀ। ਸ਼ੇਰ ਮੁਹੰਮਦ ਬੜਾ ਪਛਤਾਇਆ। ਪਰ ਮੌਲਵੀਆਂ ਦਾ ਫਤਵਾ ਸੀ ਕਿ ਸ਼ੇਰ ਮੁਹੰਮਦ ਪਹਿਲਾਂ ਹੋਰ ਔਰਤ ਨਾਲ ਨਿਕਾਹ ਕਰੇ-ਉਸ ਨੂੰ ਤਲਾਕ ਦੇ ਕੇ, ਫੇਰ ਆਪਣੀ ਸਹੀ ਤੇ ਪਹਿਲੀ ਪਤਨੀ ਨਾਲ ਮੁੜ ਨਿਕਾਹ ਕਰ ਸਕਦਾ ਸੀ। ਕੇਸ ਅਦਾਲਤ ਵਿੱਚ ਹੈ।
ਇੱਕ ਰਿਪੋਰਟ ਅਨੁਸਾਰ, ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ਼, ਹਰ ਸਾਲ 40,000 ਤੋਂ ਵੱਧ ਮੌਤਾਂ ਹੁੰਦੀਆਂ ਹਨ।
ਤੰਬਾਕੂ-ਸਿਗਰਟ, ਬੀੜੀ, ਜ਼ਰਦਾ, ਗੁਟਖਾ, ਜਾਨ ਲੇਵਾ ਨਸ਼ੇ ਹਨ। ਤੰਬਾਕੂ ਦੀ ਵਰਤੋਂ ਨਾਲ਼ ਨਹੁੰ ਤੇ ਹੋਂਠ ਪੀਲੇ ਹੋ ਜਾਂਦੇ ਹਨ। ਫੇਫੜੇ ਕਮਜ਼ੋਰ ਹੋ ਜਾਂਦੇ ਹਨ। ਅਲਸਰ ਤੇ ਕੈਂਸਰ 30% ਕਾਰਨ ਤੰਬਾਕੂ ਦੀ ਬੇਤਹਾਸਾ ਵਰਤੋਂ ਹੈ। ਸਿਗਰਟ ਬੀੜੀ ਦੇ ਧੂੰਏਂ ਨਾਲ਼ ਕਾਰਬਨ ਮੋਨੋਆਕਸਾਈਡ ਜ਼ਹਿਰਲੀ ਗੈਸ ਸਰੀਰ ਦੇ ਅੰਦਰ ਗਸ਼ਤ ਕਰਦੀ ਹੋਈ, ਬਾਹਰ ਨਿਕਲਦੀ ਹੈ। ਨਿਕੋਟੀਨ, ਮੂੰਹ, ਫੇਫੜਿਆਂ, ਨੱਕ ਰਾਹੀਂ ਬਾਹਰ ਆਉਂਦੀ ਹੈ। ਲਹੂ ਨਾੜੀਆਂ ਉੱਤੇ ਮਾੜਾ ਅਸਰ ਹੁੰਦਾ ਹੈ। ਕੋਲੈਸਟ੍ਰਾਲ ਵੱਧ ਜਾਂਦਾ ਹੈ-ਨਾੜੀਆਂ ਸੁੰਗੜ ਜਾਂਦੀਆਂ ਹਨ। ਵੱਧ ਖ਼ੂਨ ਦਾ ਦਬਾ-ਤਪਦਿਕ ਹੋ ਸਕਦੀ ਹੈ-ਖੰਘ, ਬਲਗਮ ਹੋ ਸਕਦੀ ਹੈ, ਤੰਬਾਕੂ ਦਾ ਧੂੰਆਂ ਸਾਰੇ ਪਰਿਵਾਰ ਲਈ ਹਾਨੀਕਾਰਕ ਹੁੰਦਾ ਹੈ। ਜ਼ਰਾ ਸੋਚੋ-ਇੱਕ ਕਮਰੇ ਵਿਚ ਰਹਿੰਦੇ ਪਰਿਵਾਰ ਦਾ ਸਰਦੀ ਵਿੱਚ ਕੀ ਹਾਲ ਹੁੰਦਾ ਹੋਵੇਗਾ-ਜੇ ਘਰ ਵਿਚ, ਕੋਈ ਮੈਂਬਰ ਚੇਨ ਸਮੋਕਰ ਹੋਵੇ। ਬੰਦ ਕਮਰਾ-ਚਾਰੇ ਪਾਸੇ ਫੈਲਿਆ ਜ਼ਹਿਰੀਲਾ ਧੂੰਆਂ। ਬੱਚਿਆਂ ਉੱਤੇ ਅਤਿ ਮਾਰੂ ਅਸਰ। ਕੈਂਸਰ, ਦਮਾ ਤੇ ਸਾਹ ਦੀਆਂ ਬੀਮਾਰੀਆਂ ਵਧ ਜਾਂਦੀਆਂ ਹਨ। ਭਾਰਤ ਵਿੱਚ ਹਰ ਰੋਜ਼ ਸੱਤ ਕਰੋੜ ਸਿਗਰਟਾਂ ਤੇ 44 ਕਰੋੜ ਬੀੜੀਆਂ ਦੀ ਖਪਤ ਹੁੰਦੀ ਹੈ। ਤੰਬਾਕੂ ਦੀ ਖੇਤੀ, ਚੀਨ ਤੇ ਅਮਰੀਕਾ ਤੋਂ ਬਾਅਦ ਸਭ ਤੋਂ ਵੱਧ ਭਾਰਤ ਵਿੱਚ ਹੁੰਦੀ ਹੈ। ਇਕ ਰਿਪੋਰਟ ਅਨੁਸਾਰ ਭਾਰਤ ਹਰ ਸਾਲ 53 ਕਰੋੜ ਕਿਲੋਗ੍ਰਾਮ ਤੰਬਾਕੂ ਉਤਪਾਦਨ ਕਰਦਾ ਹੈ। ਸੰਸਾਰ ਸਿਹਤ ਸੰਸਥਾ ਅਨੁਸਾਰ ਸੰਸਾਰ ਵਿਚ ਪ੍ਰਤੀ ਦਿਨ 11,000 ਲੋਕ ਤੰਬਾਕੂ ਦੀ ਵਰਤੋਂ ਕਰਕੇ ਮਾਰੇ ਜਾਂਦੇ ਹਨ-8000 ਤੰਬਾਕੂਨੋਸ਼ੀਆਂ ਦੇ ਫੇਫੜੇ ਫੇਲ ਹੋ ਜਾਂਦੇ ਹਨ। 40 ਤੰਬਾਕੂਨੋਸ਼ੀਆਂ ਨੂੰ ਕੈਂਸਰ ਹੋ ਜਾਂਦਾ ਹੈ। ਭਾਰਤ ਵਿੱਚ ਹਰ ਰੋਜ਼ 3000 ਤੋਂ ਵੱਧ ਲੋਕ ਸਿਗਰਟਨੋਸ਼ੀ ਕਰਕੇ ਮਰਦੇ ਹਨ। ਭਾਰਤ ਵਿਚ ਹਰ ਰੋਜ਼ ਪੰਜ ਹਜ਼ਾਰ ਬੱਚੇ ਸਿਗਰਟ-ਬੀੜੀਨੋਸ਼ੀ ਚੱਕਰ ਵਿੱਚ ਫਸ ਜਾਂਦੇ ਹਨ। ਸੰਸਾਰ ਸਿਹਤ ਸੰਸਥਾ ਅਨੁਸਾਰ ਭਾਰਤ ਵਿੱਚ ਹਰ ਸਾਲ 30 ਲੱਖ ਲੋਕ ਤੰਬਾਕੂਨੋਸ਼ੀ ਕਰਕੇ ਮਰਦੇ ਹਨ। ਕੇਂਦਰੀ ਸਿਹਤ ਮੰਤਰੀ ਨੇ ਐਲਾਨ ਕੀਤਾ ਸੀ ਕਿ ਪਹਿਲੀ ਦਸੰਬਰ 2004 ਤੋਂ ਸਕੂਲਾਂ, ਕਾਲਜਾਂ ਦੇ ਦਰਾਂ ਦੇ 100 ਮੀਟਰ ਤੱਕ ਸਿਗਰਟ ਤੰਬਾਕੂ ਦੀ ਵਿਕਰੀ ਬੰਦ ਕਰ ਦਿੱਤੀ ਗਈ ਹੈ। ਇਹ ਹੁਕਮ ਕਿੰਨਾ ਕੁ ਲਾਗੂ ਹੋ ਰਿਹਾ ਹੈ-ਤੁਸੀਂ ਆਪ ਵੇਖ ਸਕਦੇ ਹੋ। ਕੇਂਦਰੀ ਸਿਹਤ ਮੰਤਰੀ ਨੇ ਬੜਾ ਵਾਜਬ ਫੈਸਲਾ ਕੀਤਾ ਸੀ- ਫਿਲਮਾਂ ਤੇ ਟੀ.ਵੀ. ਸੀਰੀਅਲਾਂ ਵਿੱਚ ਸਿਗਰਟ ਬੀੜੀ ਪੀਂਦੇ ਅਦਾਕਾਰਾਂ ਦੇ ਦਿ੍ਰਸ਼ ਕੱਟ ਦੇਣ ਲਈ ਕਿਹਾ ਸੀ। ਪਰ ਫਿਲਮ ਨਿਰਮਾਤਾ ਅਦਾਲਤ ਵਿਚ ਚਲੇ ਗਏ। ਫਿਲਮਾਂ, ਸੀਰੀਅਲਾਂ ਵਿਚੋਂ ਸਾਨੂੰ ਛੱਲੇਦਾਰ ਜ਼ਹਿਰੀਲੇ ਧੂੰਏਂ ਦੇ ਦਿ੍ਰਸ਼ ਦੇਖਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। 30 ਅਪ੍ਰੈਲ 2004 ਤੋਂ ਭਾਰਤ ਵਿੱਚ ਸਾਰੀਆਂ ਜਨਤਕ ਥਾਵਾਂ, ਰੇਲ-ਗੱਡੀਆਂ, ਪਲੇਟਫਾਰਮ, ਰੇਲਵੇ ਹਾਤਿਆਂ, ਬੱਸਾਂ ਵਿੱਚ, ਹਸਪਤਾਲਾਂ, ਸਕੂਲਾਂ, ਕਾਲਜਾਂ, ਪਾਰਕਾਂ ਆਦਿ ਵਿੱਚ ਸਿਗਰਟ ਬੀੜੀ ਪੀਣ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ। ਭਾਰਤੀ ਸਰਵ-ਉਚ ਅਦਾਲਤ ਨੇ 22 ਨਵੰਬਰ 2001 ਨੂੰ, ਸਰਵਜਨਕ ਥਾਵਾਂ ਉੱਤੇ ਸਿਗਰਟ ਬੀੜੀ ਪੀਣ, ਪਾਨ ਥੁੱਕਣ ਉੱਤੇ ਪਾਬੰਦੀ ਲਗਾ ਦਿੱਤੀ ਸੀ। ਐਸੀਆਂ ਲੋਕ ਹਿੱਤ ਪਾਬੰਦੀਆਂ ਲਾਗੂ ਕਰਨਾ ਸਥਾਨਕ ਸਰਕਾਰਾਂ ਤੇ ਪੁਲਿਸ ਦੀ ਡਿਊਟੀ ਬਣਦੀ ਹੈ।
ਭਾਰਤ ਵਿੱਚ 30 ਕਰੋੜ ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ। ਅਮਰੀਕਾ ਦੀ ਬਹੁਕੌਮੀ ਵਿਲਜ਼ ਸਿਗਰਟਾਂ ਦੀ ਤੰਬਾਕੂ ਕੰਪਨੀ, ਭਾਰਤੀ ਕ੍ਰਿਕਟ ਖਿਡਾਰੀਆਂ ਨੂੰ ਵਿਲਜ਼ ਠੱਪੇ ਵਾਲ਼ੀਆਂ ਕਮੀਜ਼ਾਂ ਦੀ ਇਸ਼ਤਿਹਾਰਬਾਜ਼ੀ ਤੋਂ 6,000 ਕਰੋੜ ਰੁਪਏ ਤੋਂ ਵੱਧ ਕਮਾ ਰਹੀ ਹੈ। ਅਮਰੀਕਾ ਆਪ ਕ੍ਰਿਕਟ ਵਰਗੀ ਕਮਚੋਰ,ਆਯਾਸ਼, ਸੁਸਤੀ ਭਰੀ, ਵਪਾਰਕ ਖੇਡ ਨਹੀਂ ਖੇਡਦਾ। ਪਰ ਭਾਰਤੀ ਕ੍ਰਿਕਟ ਰਾਹੀਂ ਆਪਣੀ ਵਿਲਜ਼ ਸਿਗਰਟ ਕੰਪਨੀ ਨੂੰ ਜ਼ਰੂਰ ਅਰਬਾਂ ਦਾ ਲਾਭ ਦਵਾ ਰਹੀ ਹੈ।
ਰਿਪੋਰਟ ਅਨੁਸਾਰ ਸੰਸਾਰ ਵਿੱਚ ਹਰ ਸਾਲ 10 ਲੱਖ ਔਰਤਾਂ ਸਿਗਰਟ ਪੀਣ ਕਰਕੇ ਮਰਦੀਆਂ ਹਨ। ਹਰ ਸਿਗਰਟ ਪੀਣ ਨਾਲ਼ ਸਾਢੇ ਪੰਜ ਮਿੰਟ ਜ਼ਿੰਦਗੀ ਘਟਦੀ ਹੈ। ਤੰਬਾਕੂ ਵਿਰੋਧੀ ਸੰਸਥਾ ਦੇ ਚੈਅਰਮੈਨ ਡਾ. ਧੀਰੇਂਦਰ ਨਾਰਾਇਣ ਸਿਨਹਾ ਅਨੁਸਾਰ ਸਿਗਰਟ ਨੋਸ਼ੀ ਵਿੱਚ ਹਰ ਸਾਲ 20% ਵਾਧਾ ਹੋ ਰਿਹਾ ਹੈ। ਹਰ ਸਾਲ 15 ਲੱਖ ਮੌਤਾਂ ਸਿਗਰਟਨੋਸ਼ੀ ਕਰਕੇ ਹੁੰਦੀਆਂ ਹਨ। ਫੇਫੜਿਆਂ ਦਾ ਕੈਂਸਰ 90% ਸਿਗਰਟ ਬੀੜੀ ਪੀਣ ਕਰਕੇ ਹੁੰਦਾ ਹੈ। ਮੂੰਹ ਦਾ ਕੈਂਸਰ ਵੀ ਬਹੁਤ ਕਰਕੇ ਸਿਗਰਟਨੋਸ਼ੀ ਕਰਕੇ ਹੁੰਦਾ ਹੈ।
ਸੰਸਾਰ ਵਿਚ ਮੰਨਿਆ ਹੋਇਆ ਅਫੀਮ ਦੀ ਵਰਤੋਂ ਕਰਨ ਵਾਲ਼ਾ ਅਫੀਮਚੀ ਚੀਨ, ਅਫੀਮ ਦੀ ਲਤ ਉੱਤੇ ਕਾਬੂ ਪਾ ਕੇ ਸੰਸਾਰ ਸ਼ਕਤੀ ਬਣ ਸਕਦਾ ਤਾਂ ਪੰਜਾਬ ਕਿਉਂ ਨਹੀਂ ਬੇਤਹਾਸ਼ਾ ਸ਼ਰਾਬ, ਭੁੱਕੀ ਸਮੈਕ ਆਦਿ ਦੀ ਵਰਤੋਂ ਉੱਤੇ ਕਾਬੂ ਪਾ ਸਕਦਾ। ਦਰਿੜ ਇਰਾਦੇ ਤੇ ਇੱਛਾਸ਼ਕਤੀ ਦੀ ਲੋੜ ਹੈ।

– ਪ੍ਰੋ. ਹਮਦਰਦਵੀਰ ਨੌਸ਼ਹਿਰਵੀ
- ਕਵਿਤਾ ਭਵਨ, ਮਾਛੀਵਾੜਾ ਰੋਡ, ਸਮਰਾਲਾ 141114

No comments:
Post a Comment